Breaking NewsCrimeNewsPolice News
Trending

ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਵੱਖ-ਵੱਖ ਕੇਸਾਂ ‘ਚ 03 ਭਗੌੜੇ ਦੋਸ਼ੀ ਕਾਬੂ

ਅੰਮ੍ਰਿਤਸਰ, 16 ਸਤੰਬਰ 2026: ਅਭਿਨੰਦਨ ਸਿੰਘ, ਸੁਖਬੀਰ ਸਿੰਘ

ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ 03 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਭਗੌੜਾ ਦੋਸ਼ੀ ਨੰ.1:- ਜਿਸ ਦਾ ਨਾਮ ਅੰਗਰੇਜ਼ ਸਿੰਘ ਉਰਫ ਗੋਰਾ ਪੁੱਤਰ ਕੁਲਵੰਤ ਸਿੰਘ ਹੈ। ਜੋ ਕਿ ਪਿੰਡ ਸਵਰਗਾਪੁਰੀ ਝਬਾਲ ਮੰਨਣ ਤਰਨਤਾਰਨ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 162 ਮਿਤੀ 25-09-2024 ਜੁਰਮ 106(1)/281/324(4)125A BNS ਥਾਣਾ ਰਣਜੀਤ ਐਵੀਨਿਉ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਕਿਰਨਦੀਪ ਕੋਰ ਜੀ (JMIC/ASR ) ਵੱਲੋਂ ਮਿਤੀ 25-05-2022 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਭਗੌੜਾ ਦੋਸ਼ੀ ਨੰਬਰ 2 :- ਜਿਸ ਦਾ ਨਾਮ ਅਮਰ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ। ਜੋ ਕਿ ਪੱਤੀ ਬੱਗੇ ਵਾਲੀ ਵੇਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 327 ਮਿਤੀ 27-11-2022 ਜੁਰਮ 379/411 IPC 25 ARMS ACT ਥਾਣਾ ਸਦਰ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਸਤਿਨ ਗੋਇਲ ਜੀ (ASJ/ASR ) ਵੱਲੋਂ ਮਿਤੀ 13-08-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ

ਭਗੌੜਾ ਦੋਸ਼ੀ ਨੰ. 3:- ਵਿਜੇ ਕੁਮਾਰ ਉਰਫ ਜੋਨੀ ਪੁੱਤਰ ਜਸਵੰਤ ਸਿੰਘ ਵਾਸੀ ਬਿਜਲੀ ਘਰ, ਨੇੜੇ ਮੰਦਰ ਪਾਣੀ ਵਾਲੀ ਟੈਂਕੀ, ਮੁਸਤਫਾਬਾਦ ਬਟਾਲਾ ਰੋਡ ਦਾ ਰਹਿਣ ਵਾਲਾ ਹੈ। ਜਿਸ ਨੂੰ ਮਾਨਯੋਗ ਅਦਾਲਤ ਮੈਡਮ ਕਿਰਨਦੀਪ ਕੌਰ ਜੀ ( JMIC ) ਵੱਲੋਂ ਮੁਕਦਮਾ ਨੰ. 82 ਮਿਤੀ 4-8-2023 ਜੁਰਮ 380, 457, 411 IPC ਥਾਣਾ ਮਜੀਠਾ ਰੋਡ ਦਾ ਮੁਕਦਮਾ ਸੀ। ਜਿਸ ‘ਚੋ ਤਰੀਕ ਤੋਂ ਗੈਰ-ਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਵੱਲੋਂ 20-05-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਅੱਜ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਥਾਣਾ ਮਜੀਠਾ ਰੋਡ ਦੇ ਹਵਾਲੇ ਕੀਤਾ ਗਿਆ ਅਤੇ ਬਾਕੀ ਜੋ ਵੀ ਜਾਂਚ ਹੋਵੇਗੀ ਓਹ ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਕੀਤੀ ਜਾਵੇਗੀ।

ਇਕ ਪੀ.ਓ 14-09-2026 ਅਤੇ02 ਪੀ.ਓ ਅੱਜ ਮਿਤੀ 16-09-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button