Breaking NewsEducationNews
Trending

ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਵਿਖੇ “ਐਕਸਪਲੋਰ ਵਰਲਡ ਇਨ ਵਰਡਜ਼” ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ 2026 (ਸੁਖਬੀਰ ਸਿੰਘ)

ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਨੇ ਵਿਦਿਆਰਥਣਾ ਨੂੰ ਪ੍ਰੇਰਿਤ ਕਰਨ ਲਈ ਕਾਲਜ ਦੀ ਮਹਾਤਮਾ ਹੰਸਰਾਜ ਲਾਇਬ੍ਰੇਰੀ ਦੀ ਅਗਵਾਈ ਹੇਠ “ਐਕਸਪਲੋਰ ਦਾ ਵਰਲਡ ਇਨ ਵਰਡਜ਼”… ਸਿਰਲੇਖ ਅਧੀਨ ਇੱਕ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਜਿਸਦਾ ਉਦੇਸ਼ ਵਿਦਿਆਰਥੀਆਂ ਵਿਚ ਪੜ੍ਹਨ ਦੀ ਭਾਵਨਾ ਅਤੇ ਬੌਧਿਕ ਉਤਸੁਕਤਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਦਰਸ਼ਨੀ ਦਾ ਉਦਘਾਟਨ ਪ੍ਰਸਿੱਧ ਥੀਏਟਰ ਕਲਾਕਾਰ ਸ਼੍ਰੀ ਕੇਵਲ ਧਾਲੀਵਾਲ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ।

ਅੰਮ੍ਰਿਤਸਰ ਦੇ ਪ੍ਰਮੁੱਖ ਕਿਤਾਬਾਂ ਦੀਆਂ ਦੁਕਾਨਾਂ ਅਤੇ ਪ੍ਰਕਾਸ਼ਕਾਂ, ਜਿਨ੍ਹਾਂ ਵਿੱਚ ਨੈਸ਼ਨਲ ਬੁੱਕ ਡਿਸਟ੍ਰੀਬਿਊਟਰ, ਨਿਊ ਏਜ ਪਬਲੀਕੇਸ਼ਨ, ਅਦਬ ਪ੍ਰਕਾਸ਼ਨ ਅਤੇ ਆਹੂਜਾ ਬੁੱਕ ਡਿਪੋ ਸ਼ਾਮਲ ਸਨ ਨੇ ਕਿਤਾਬਾਂ ਦਾ ਇੱਕ ਵਿਸ਼ਾਲ ਸੰਗ੍ਰਹਿ ਪ੍ਰਦਰਸ਼ਿਤ ਕੀਤਾ। ਪ੍ਰਦਰਸ਼ਨੀ ਵਿੱਚ ਅਕਾਦਮਿਕ, ਸਾਹਿਤ, ਇਤਿਹਾਸ, ਮਿਥਿਹਾਸ, ਪ੍ਰਤੀਯੋਗੀ ਪ੍ਰੀਖਿਆ ਗਾਈਡਾਂ ਅਤੇ ਗਲਪ ਨਾਲ ਸਬੰਧਤ ਵੱਖ-ਵੱਖ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ ।

ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਖਾਸ ਕਰਕੇ ਡਿਜੀਟਲ ਯੁੱਗ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਤਾਬਾਂ ਸਾਡੀਆਂ ਸਦੀਵੀ ਸਾਥੀ ਹਨ ਜੋ ਨਾ ਸਿਰਫ਼ ਗਿਆਨ ਨੂੰ ਡੂੰਘਾ ਕਰਦੀਆਂ ਹਨ, ਸਗੋਂ ਆਲੋਚਨਾਤਮਕ ਸੋਚ, ਹਮਦਰਦੀ ਅਤੇ ਕਲਪਨਾ ਨੂੰ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਅਤੇ ਸੰਪੂਰਨ ਵਿਕਾਸ ਲਈ ਕਿਤਾਬਾਂ ਨਾਲ ਜੀਵਨ ਭਰ ਦਾ ਰਿਸ਼ਤਾ ਵਿਕਸਤ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਸ਼੍ਰੀ ਕੇਵਲ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ, ਸਮਾਜ ਅਤੇ ਵਿਅਕਤੀਗਤ ਦ੍ਰਿਸ਼ਟੀਕੋਣਾਂ ਨੂੰ ਆਕਾਰ ਦੇਣ ਵਿੱਚ ਸਾਹਿਤ ਦੀ ਪਰਿਵਰਤਨਸ਼ੀਲ ਸ਼ਕਤੀ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੜ੍ਹਨਾ ਸੋਚਣ ਸ਼ਕਤੀ ਨੂੰ ਵਿਸ਼ਾਲ ਕਰਦਾ ਹੈ, ਰਚਨਾਤਮਕਤਾ ਅਤੇ ਸੰਵੇਦਨਸ਼ੀਲਤਾ ਪੈਦਾ ਕਰਦਾ ਹੈ । ਉਹ ਗੁਣ ਜੋ ਕਲਾਤਮਕ ਅਤੇ ਨਿੱਜੀ ਪ੍ਰਗਟਾਵੇ ਲਈ ਜ਼ਰੂਰੀ ਹਨ ਨੂੰ ਪਾਲਦਾ ਹੈ ।
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪਾਠਕ੍ਰਮ ਤੋਂ ਪਰੇ ਪੜ੍ਹਨ ਅਤੇ ਮਨੁੱਖੀ ਅਨੁਭਵਾਂ ਅਤੇ ਸੱਭਿਆਚਾਰਕ ਬਿਰਤਾਂਤਾਂ ਦੀ ਬਿਹਤਰ ਸਮਝ ਲਈ ਵਿਭਿੰਨ ਸ਼ੈਲੀਆਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਲਾਇਬ੍ਰੇਰੀਅਨ ਡਾ. ਸਵਾਤੀ ਦੱਤਾ ਨੇ ਜ਼ਿਕਰ ਕੀਤਾ ਕਿ ਪ੍ਰਦਰਸ਼ਨੀ ਦੇ ਆਯੋਜਨ ਦਾ ਮੁੱਖ ਉਦੇਸ਼ ਨੌਜਵਾਨ ਮਨਾਂ ਨੂੰ ਅਮੀਰ ਬਣਾਉਣਾ ਅਤੇ ਇੱਕ ਛੱਤ ਹੇਠ ਗੁਣਵੱਤਾ ਵਾਲੀਆਂ ਕਿਤਾਬਾਂ ਦੀ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਯਕੀਨੀ ਬਣਾਉਣਾ ਸੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪ੍ਰਦਰਸ਼ਨੀ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਕਿਤਾਬਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕਰੇਗੀ।
ਪ੍ਰੋਗਰਾਮ ਦੌਰਾਨ ਸ਼੍ਰੀਮਤੀ ਕਾਮਯਾਨੀ, ਡੀਨ, ਅਕਾਦਮਿਕ, ਅਤੇ ਡਾ. ਸ਼ਵੇਤਾ, ਡੀਨ ਅਨੁਸ਼ਾਸਨ ਅਤੇ ਵਿਦਿਆਰਥੀ ਪ੍ਰੀਸ਼ਦ, ਵੀ ਮੌਜੂਦ ਰਹੇ ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button