Breaking NewsNews
Trending

ਸਰਕਾਰ ਇਸਲਾਮੁਦੀਨ ਸੂਫ਼ੀ ਜੀ ਦਾ ਜਨਮਉਤਸਵ ਮਨਾਇਆ, ਬਾਬਾ ਕਿਰਨ ਸ਼ਾਹ ਨੇ ਸੰਗਤਾਂ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 12 ਅਪ੍ਰੈਲ 2026 (ਸੁਖਬੀਰ ਸਿੰਘ)

ਦਰਗਾਹ ਬਾਬਾ ਸੁਰਜੀਤ ਸ਼ਾਹ ਜੀ ਇਬਨ ਖ਼ੁਰਦ ਵਿਖੇ ਹਜ਼ਰਤ ਸਰਕਾਰ ਇਸਲਾਮੁਦਿਨ ਸੂਫ਼ੀ ਜੀ ਦਾ ਜਨਮ ਉਤਸਵ ਮੁੱਖ ਸੇਵਾਦਾਰ ਬਾਬਾ ਕਿਰਨ ਸਿੰਘ ਸ਼ੇਰਗਿੱਲ (ਸ਼ਾਹ ਜੀ) ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਸ਼ੁਕਰਵਾਰ 10 ਅਪ੍ਰੈਲ ਨੂੰ ਮਹਿੰਦੀ ਅਤੇ 11 ਅਪ੍ਰੈਲ ਵੀਰਵਾਰ ਸ਼ਾਮ 6 ਵਜੇ ਚਾਦਰ ਸ਼ਰੀਫ ਅਤੇ ਦੇਰ ਰਾਤ 10 ਵਜੇ ਫ਼ਾਤੀਆ ਨਮਾਜ਼ ਮਗਰੋਂ ਜੈ ਪੁਰ ਤੋਂ ਆਏ ਕਵਾਲਾਂ ਨੇ ਹਜ਼ਰਤ ਸਰਕਾਰ ਇਸਲਾਮੁਦਿਨ ਸੂਫ਼ੀ ਜੀ ਦੀਆਂ ਕਵਾਲੀਆਂ ਗਾ ਕੇ ਮਹਿਫ਼ਲ ਸਜਾਈ। ਬਾਬਾ ਕਿਰਨ ਸ਼ਾਹ ਜੀ ਨੇ ਆਈਆਂ ਸੰਗਤਾਂ ਨੂੰ ਵਧਾਈਆਂ ਤੇ ਅਸ਼ੀਰਵਾਦ ਦਿੱਤੇ। ਆਈਆ ਸੰਗਤਾਂ ਲਈ ਲੰਗਰ ਭੰਡਾਰੇ ਦਾ ਖਾਸ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਉਚੇਚੇ ਤੌਰ ਤੇ ਆਪਣੀ ਟੀਮ ਹਰਜੀਤ ਸਿੰਘ,ਹਰਸ਼ ਪੁੰਜ,ਗੌਰਵ ਅਰੋੜਾ,ਹਰਨੀਤ ਸਿੰਘ,ਤਰਸੇਮ ਚੰਦ ਮੋਨੂੰ ਸਮੇਤ ਬਾਬਾ ਜੀ ਦਰਗਾਹ ਤੇ ਨਤਮਸਤਕ ਹੋਏ। ਇਸ ਮੌਕੇ ਬਾਬਾ ਕਿਰਨ ਸਿੰਘ ਸ਼ਾਹ ਜੀ ਨੇ ਸੰਜੀਵ ਪੁੰਜ ਅਤੇ ਟੀਮ ਨੂੰ ਬਾਬਾ ਜੀ ਸ਼ਿਰੋਪੇ ਭੇਟਾ ਕਰਕੇ ਵਧਾਈ ਦਿੱਤੀ। ਇਸ ਮੌਕੇ ਨੂਰੂ ਇਸਲਾਮ ਜੀ, ਮੁਹੰਮਦ ਅਲੀ, ਗੁੱਡੂ ਭਾਈ, ਸੁਲੱਖਣ ਸਿੰਘ, ਸੁਖਦੇਵ ਸਿੰਘ,ਸਾਹਿਲ ਸਹਿਗਲ, ਨੰਦ ਸਿੰਘ ਜੀ, ਰਿੰਕੂ, ਮਲਕੀਤ ਸਿੰਘ, ਪੁੰਨੂ,ਜਜ,ਰੰਬੁਲ ਜੀ ਭਗਵਾਨ ਦਾਸ ਜੀ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਵਿੱਚ ਸੰਗਤਾਂ ਨੇ ਦਰਬਾਰ ਵਿੱਚ ਹਾਜਰੀ ਭਰੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button