Breaking NewsKhalsa College/University AmritsarNews
Trending

ਬੋਟੈਨਿਕਲ ਸਾਇੰਸਿਜ਼ ਵਿੱਚ ਵਿੱਚ ਕਰੀਅਰ ਦੇ ਮੌਕੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 27 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨਿਕਲ ਅਤੇ ਇਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਵੱਲੋਂ “ਬੋਟੈਨਿਕਲ ਸਾਇੰਸਿਜ਼ ਵਿੱਚ ਵਿੱਚ ਕਰੀਅਰ ਦੇ ਮੌਕੇ” ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਮੁਖੀ ਪ੍ਰੋ. (ਡਾ.) ਰਾਜਿੰਦਰ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।

“ਪੌਦੇ, ਖੁਰਾਕ ਅਤੇ ਐਗਰੀਟੈਕ ਖੇਤਰ ਵਿੱਚ ਕਰੀਅਰ ਦੀਆਂ ਭਵਿੱਖਮੁਖੀ ਦਿਸ਼ਾਵਾਂ” ਥੀਮ ਹੇਠ ਕਰਵਾਏ ਗਏ ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਬੋਟੈਨੀਕਲ ਸਾਇੰਸਜ਼ ਨਾਲ ਸਬੰਧ ਉਦਮੀ ਪ੍ਰੀਕ੍ਰਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

ਲੈਕਚਰ ਦੀ ਸ਼ੁਰੂਆਤ ਦੌਰਾਨ ਡਾ. ਅੰਚਲ ਅਰੋੜਾ, ਯੂਨੀਵਰਸਿਟੀ ਸਕੂਲ ਆਫ ਫਾਇਨੈਂਸ਼ਲ ਸਟੱਡੀਜ਼ ਦਾ ਪ੍ਰੋ. ਰਾਜਿੰਦਰ ਕੌਰ ਵੱਲੋਂ ਸਵਾਗਤ ਨਾਲ ਹੋਈ। ਡਾ. ਅੰਚਲ ਅਰੋੜਾ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸਟਾਰਟਅੱਪ ਸਭਿਆਚਾਰ ਦੇ ਵੱਖ ਵੱਖ ਰੁਝਾਨਾਂ ਬਾਰੇੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਭਵਿੱਖ ਦੇ ਸੀਈਓ ਅਤੇ ਸੰਸਥਾਪਕ ਵਜੋਂ ਆਪਣੇ ਆਪ ਨੂੰ ਦੇਖਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਦਾ ਲੈਕਚਰ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਜਿਸ ਨਾਲ ਵਿਦਿਆਰਥੀਆਂ ਵਿੱਚ ਖੁਦਮੁਖਤਿਆਰ ਕਰੀਅਰ ਵੱਲ ਵਿਸ਼ਵਾਸ ਅਤੇ ਉਤਸ਼ਾਹ ਵਧਿਆ। ਇਸ ਤੋਂ ਬਾਅਦ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਡਾ. ਅਰੋੜਾ ਨਾਲ ਸੰਵਾਦ ਕਰਦੇ ਹੋਏ ਕਰੀਅਰ ਯੋਜਨਾ ਅਤੇ ਸਟਾਰਟਅੱਪ ਵਿਕਾਸ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।

ਡਾ. ਨਿਤਿਕਾ ਕਪੂਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਆਸਥਾ ਭਾਟੀਆ, ਡਾ. ਕਿਰਨਦੀਪ ਧਾਮੀ, ਡਾ. ਮੇਹਕ ਤਨੇਜਾ ਅਤੇ ਡਾ. ਕ੍ਰਿਤਿਕਾ ਪੰਡਿਤ ਸਮੇਤ ਵਿਦਿਆਰਥੀ, ਰਿਸਰਚ ਸਕਾਲਰ ਅਤੇ ਫੈਕਲਟੀ ਮੈਂਬਰ ਮੌਜੂਦ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button