
ਅੰਮ੍ਰਿਤਸਰ, 12 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੋ *ਸਮੇਤ ਜੋਨ ਇੰਚਾਰਜਾਂ ਮਹਿਕਮਾ ਕਾਰਪੋਰੇਸ਼ਨ ਦੀ ਟੀਮ ਨਾਲ ਰਾਮ ਬਾਗ ਚੌਕ ਤੇ ਭਰਾਵਾਂ ਦਾ ਢਾਬਾ ਤੱਕ, ਸੁਲਤਾਨਵਿੰਡ ਤੋ ਸ਼ਹੀਦਾਂ ਸਾਹਿਬ ਤੱਕ, ਮਹਾਂ ਸਿੰਘ ਗੇਟ ਤੋ ਟਾਇਰ ਮਾਰਕੀਟ, ਹਾਲ ਗੇਟ ਤੇ ਪਕੋੜਿਆਂ ਵਾਲਾ ਬਜਾਰ, ਲਿਬਰਟੀ ਮਾਰਕੀਟ ਤੇ ਰੋਸ਼ ਹੋਟਲ ਤੱਕ, ਪੁਤਲੀਘਰ (ਦੋਨੋ ਪਾਸੇ ਦੇ ਬਜਾਰ) ਅਤੇ ਯੂ.ਟੀ ਮਾਰਕੀਟ ਏਰੀਆ ਵਿਖੇ ਦੁਕਾਨਦਾਰਾਂ/ਰੇਹੜੀ-ਫੜੀ ਵਾਲਿਆਂ ਵੱਲੋ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ ਅਤੇ ਟਰੈਫਿਕ ਨੂੰ ਰੰਗੁਲੇਟ ਕੀਤਾ ਗਿਆ।ਜੋਨ ਇੰਚਾਰਜਾਂ ਵੱਲੋ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਕੇ ਕਾਲੀ ਫਿਲਮ, *ਬਿਨਾ ਹੈਲਮਟ, ਬੁਲਟ ਪਟਾਕੇ ਆਦਿ ਜੁਰਮਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।



