Breaking NewsNews
Trending
ਸਤਨਾਮ ਸਿੰੰਘ ਗਿੱਲ ਨੂੰ ਮਿਲੀ ਸਿਆਸਤ ‘ਚ ਅਹਿਮ ਜਿੰਮੇਵਾਰੀ ਸਹਿਜਧਾਰੀ ਸਿੱਖ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਯੂਨਿਟ ਉਮੀਦਵਾਰ ਚੋਣ ਕਮੇਟੀ ‘ਚ ਬਣਾਇਆ ਮੈਂਬਰ
ਅੰਮ੍ਰਿਤਸਰ, 20 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਬਿਨਾ ਨਸਲੀ ਵੱਖਰੇਵੇਂ ,ਬਿਨਾ ਕਿਸੇ ਭਿੰਨ ਭੇਦ ਮਾਨਸ ਕੀ ਜਾਤਿ ਸਭੈ ਇਕੋ ਪਹਿਚਾਨਬੋ ਦੇ ਸੰਕੰਲਪ ਨੂੰ ਸਮਰਪਿਤ ਤੇ ਸਮੂਹਿਕ ਤੌਰ ‘ਤੇ ਮਨੁੱਖਤਾ ਦੀ ਅਗਵਾਈ ਕਰਦੀ ਆ ਰਹੀ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀਂ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਰਾਣੂੰ ਨੇ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਇਜ਼ਾਫਾ ਕਰਦਿਆਂ ਸਾਬਕਾ ਸੰਪਾਦਕ ਸ ਸਤਨਾਮ ਸਿੰਘ ਗਿੱਲ ਨੂੰ ਸਹਿਜਧਾਰੀ ਸਿੱਖ ਪਾਰਟੀ ਦੇ ਸੂਬਾਈ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਵਜੋਂ ਨਿਯੁਕਤ ਕਰ ਦਿੱਤਾ ਹੈ ।
ਅੱਜ ਪਾਰਟੀ ਦੇ ਹੈਡਕੁਆਰਟਰ ਤੋਂ ਜਾਰੀ ਪ੍ਰੈਸ ਬਿਆਨ ‘ਚ ਡਾ ਪਰਮਜੀਤ ਸਿੰਘ ਰਾਣੂੰ ਨੇ ਦੱਸਿਆ ਹੈ ਕਿ ਮੀਡੀਆ ਖੇਤਰ ‘ਚ ਅਤੇ ਸਮਾਜ ਸੇਵਾ ਵਿੱਚ ਵਿਚਰਨ ਵਾਲੇ ਸ ਸਤਨਾਮ ਸਿੰਘ ਗਿੱਲ ਨੂੰ ਸਹਿਜਧਾਰੀ ਸਿੱਖ ਪਾਰਟੀ ਦੇ ਪੰਜਾਬ ਯੂਨਿਟ ਦੇ ਸੀਨੀਅਰ ਵਾਈਸ ਪ੍ਰਧਾਨ ਵਜੋਂ ਜਿੰਮੇਵਾਰੀ ਸੌਂਪਦੇ ਹੋਏ, ਸਾਲ 2027 ਵਿੱਚ ਪੰਜਾਬ ਰਾਜ ‘ਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਅਗਾਮੀਂ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਅਤੇ ਸਿਫਾਰਸ਼ ਕਰਨ ਵਾਲੀ ਮਹੱਤਵਪੂਰਣ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਹੈ ।
ਉਹਨਾ ਨੇ ਦੱਸਿਆ ਕਿ ਪੰਜਾਬ ਭਰ ‘ਚ ਸ ਸਤਨਾਮ ਸਿੰਘ ਗਿੱਲ ਪਾਰਟੀ ਦੀ ਮਜਬੂਤੀ ਲਈ ਬੂਥ ਪੱਧਰ ਤੋਂ ਲੈਕੇ ਰਾਜ ਪੱਧਰ ਤੇ ਪਾਰਟੀ ਦਾ ਜਨ ਆਧਾਰ ਮਜਬੂਤ ਬਣਾਉਂਣ ਲਈ ਅਹਿਮ ਭੂਮਿਕਾ ਨਿਭਾਉਂਣਗੇ।
ਡਾ ਪਰਮਜੀਤ ਸਿੰਘ ਰਾਣੂੰ ਨੇ ਦੱਸਿਆ ਕਿ 117 ਹਲਕਿਆਂ, 197 ਬਲਾਕਾਂ,ਨਗਰ ਨਿਗਮਾ ਜਿਲਾ ਪੱਧਰ ਤੇ ਪਾਰਟੀ ਦੇ ਕੇਡਰ ਨੂੰ ਮਜਬੂਤ ਕਰਨ ਲਈ ਵਲੰਟੀਅਰਾਂ ਅਤੇ ਲੀਡਰਸ਼ਿਪ ਨੂੰ ਉਤਸ਼ਾਹਤ ਕਰਨਗੇ।



