Breaking NewsNews
Trending

ਜਗਜੀਤ ਸਿੰਘ ਜੱਜ ਅਤੇ ਸੁਰਜੀਤ ਸਿੰਘ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ: ਪੰਜਾਬ ਦੇ ਮਾਝਾ ਜੋਨ ਪ੍ਰਧਾਨ ਅਤੇ ਯੂਥ ਵਿੰਗ ਸ਼ਹਿਰੀ ਮੀਤ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, 11 ਜੂਨ 2026 (ਸੁਖਬੀਰ ਸਿੰਘ)

ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ: ਪੰਜਾਬ ਦੇ ਮੀਤ ਪ੍ਰਧਾਨ ਬਾਬਾ ਮਨਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਜਗਜੀਤ ਸਿੰਘ ਜੱਜ ਨੂੰ ਮਾਝਾ ਜੋਨ ਪ੍ਰਧਾਨ ਅਤੇ ਸੁਰਜੀਤ ਸਿੰਘ ਯੂਥ ਵਿੰਗ ਸ਼ਹਿਰੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਥਾਣਾ ਸੁਲਤਾਨਵਿੰਡ ਦੇ ਐਸਐਚਓ ਮੋਹਿਤ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਬਾਬਾ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਗਰੀਬ ਲੋਕਾਂ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ । ਉਨ੍ਹਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਪ੍ਰਸਾਸ਼ਨ ਦੀ ਤਾਨਾਸ਼ਾਹੀ ਖਿਲਾਫ ਪੰਜਾਬ ਵਿੱਚ ਕਿਤੇ ਵੀ ਸਾਡੀ ਜੱਥੇਬੰਦੀ ਦੀ ਜਰੁਰਤ ਪੈਂਦੀ ਹੈ ਤਾਂ ਅਸੀਂ ਹਰ ਸਮੇਂ ਹਾਜ਼ਰ ਹਾਂ।

ਇਸ ਮੌਕੇ ਜਗਜੀਤ ਸਿੰਘ ਜੱਜ ਅਤੇ ਸੁਰਜੀਤ ਸਿੰਘ ਨੇ ਕਿਹਾ ਕਿ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ: ਵੱਲੋਂ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਓਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।

ਇਸ ਮੌਕੇ ਬਾਬਾ ਮਨਜੀਤ ਸਿੰਘ ਸੈਣੀ ਵੱਲੋਂ ਜਗਜੀਤ ਸਿੰਘ ਜੱਜ ਅਤੇ ਸੁਰਜੀਤ ਸਿੰਘ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਬਿਕਰਮਜੀਤ ਸਿੰਘ, ਸਤਿਕਾਰ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਵੀਰ ਸਿੰਘ, ਸੁਖਵਿੰਦਰ ਸਿੰਘ, ਵਜੀਤ ਸਿੰਘ, ਸਤਨਾਮ ਸਿੰਘ, ਵਿੱਕੀ ਕੁਮਾਰ, ਹਰਪਾਲ ਸਿੰਘ, ਧਰਮਿੰਦਰ ਪਹਿਲਵਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button