ਥਾਣਾ ਮਕਬੂਲਪੁਰਾ ਵੱਲੋਂ ਚੌਰੀ ਹੋਈ ਕਾਰ ਸਵਿਫਟ ਕੁਝ ਹੀ ਘੰਟਿਆ ਅੰਦਰ ਬ੍ਰਾਮਦ ਕਰਕੇ ਚੌਰੀ ਕਰਨ ਵਾਲਾ ਕੀਤਾ ਕਾਬੂ
ਅੰਮ੍ਰਿਤਸਰ, 3 ਦਸੰਬਰ 2024 (ਸੁਖਬੀਰ ਸਿੰਘ)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆ ਹਦਾਇਤਾਂ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਵਨੀਤ ਅਹਲਾਵਤ, ਆਈ.ਪੀ.ਐਸ, ਏ.ਸੀ.ਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਪ੍ਰਕਾਸ਼ ਸਿੰਘ, ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਸਮੇਤ ਪੁਲਿਸ ਟੀਮ ਵੱਲੋਂ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਦੇ ਖੇਤਰ ਵਿੱਚ ਚੋਰੀ ਹੋਈ ਕਾਰ ਸਵਿਫਟ ਨੰਬਰ PB02-BW -3053 ਕੁਝ ਹੀ ਘੰਟਿਆ ਅੰਦਰ ਟਰੇਸ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਰਾਜ਼ਨ ਸ਼ਰਮਾਂ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੀ ਕਾਰ ਸਵਿਫ਼ਟ ਉਸਦੀ ਫੈਕਟਰੀ ਫੋਕਲ ਪੁਆਇੰਟ ਤੋਂ ਚੌਰੀ ਹੋ ਗਈ ਹੈ। ਜਿਸਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਦੱਈ ਰਾਜ਼ਨ ਸ਼ਰਮਾਂ ਦੀ ਚੌਰੀ ਹੋਈ ਸਵੀਫ਼ਟ ਕਾਰ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਕਾਰ ਚੌਰੀ ਕਰਨ ਵਾਲੇ ਕਮਲ ਕੁਮਾਰ ਪੁੱਤਰ ਹਰੀ ਦੇਵ ਵਾਸੀ ਮਕਾਨ ਨੰਬਰ 26 ਮਹਿਤਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ।*