
ਐਸ.ਏ.ਐਸ. ਨਗਰ/ਚੰਡੀਗੜ੍ਹ , 20 ਮਾਰਚ 2026
ਡਾਇਰੈਕਟਰੇਟ ਸਿੱਖਿਆ ਭਰਤੀ ਡਾਇਰੈਕਟਰੇਟ, ਪੰਜਾਬ ਵੱਲੋਂ ਟੀ.ਟੀ.ਟੀ. 5994 ਅਸਾਮੀਆਂ ਦੀ ਭਰਤੀ ਸਬੰਧੀ ਇੱਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਅਨੁਸਾਰ 24 ਮਾਰਚ 2026 ਨੂੰ ਸਕ੍ਰੂਟਨੀ ਪ੍ਰਕਿਰਿਆ ਲਈ ਪ੍ਰਥਮਿਕ ਨੋਟਿਸ ਸੋਸ਼ਲ ਮੀਡੀਆ ਅਤੇ ਵਿਭਾਗੀ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ 17 ਮਾਰਚ 2026 ਨੂੰ ਜਾਰੀ ਕੀਤਾ ਗਿਆ ਨੋਟਿਸ ਵਾਪਸ ਲਿਆ ਗਿਆ ਸੀ, ਜਿਸ ਕਰਕੇ ਹੁਣ ਨਵਾਂ ਅਪਡੇਟ ਨੋਟਿਸ ਜਾਰੀ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਰਤੀ ਸਬੰਧੀ ਸਾਰੀਆਂ ਜਾਣਕਾਰੀਆਂ ਲਈ ਕੇਵਲ ਅਧਿਕਾਰਕ ਵੈੱਬਸਾਈਟ erd.punjab.gov.in ਨੂੰ ਹੀ ਫਾਲੋ ਕਰਨ।
ਇਸ ਦੇ ਨਾਲ ਹੀ ਵਿਭਾਗ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਅਫਵਾਹੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਸਾਰੀ ਪ੍ਰਮਾਣਿਤ ਜਾਣਕਾਰੀ ਸਿਰਫ ਵਿਭਾਗ ਦੀ ਅਧਿਕਾਰਕ ਵੈੱਬਸਾਈਟ ‘ਤੇ ਹੀ ਉਪਲਬਧ ਕਰਵਾਈ ਜਾਵੇਗੀ।
ਇਹ ਨੋਟਿਸ ਸਿੱਖਿਆ ਭਰਤੀ ਡਾਇਰੈਕਟਰੇਟ ਦੇ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਹੈ।



