Breaking NewsNews
Trending

ਸਿਹਤ ਵਿਭਾਗ ਵਲੋ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਮੁਹਿਮ ਦੀ ਸ਼ੁਰੂਆਤ

ਅੰਮ੍ਰਿਤਸਰ, 24 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਸਤਿੰਦਰਜੀਤ ਸਿੰਘ ਬਜਾਜ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਆਮ ਲੋਕਾ ਨੂੰ ਮਲੇਰੀਆਂ ਅਤੇ ਡੇਂਗੂ ਸੰਬਧੀ ਜਾਗਰੂਕ ਕਰਨ ਲਈ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਤੋਂ ਜਾਗਰੂਕਤਾ ਟੀਮਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ ਬਜਾਜ ਨੇ ਕਿਹਾ ਕਿ ਮਲੇਰੀਆ ਅਤੇ ਡੇਂਗੂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਕੀ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਮਲੇਰੀਆ ਇੱਕ ਵੈਕਟਰ ਬੋਰਨ ਬੀਮਾਰੀ ਹੈ ਜੋ ਕਿ ਮਾਦਾ ਐਨਾਫਲੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਜਿਸਦੇ ਲੱਛਣ ਕਾਂਬਾ ਲੱਗ ਕੇ ਤੇਜ ਬੁਖਾਰ ਚੜਨਾ, ਤੇਜ ਸਿਰਦਰਦ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ , ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆ ਵਿੱਚੋ ਖੁਨ ਵਗਣਾ ਸ਼ੁਰੂ ਹੋ ਜਾਂਦਾ ਹੈ। ਮਲੇਰੀਆ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਇਆ ਜਾਵੇ।

ਜਿਲ੍ਹਾ ਐਪੀਡੀਮੋਲੋਜਿਸਟ ਡਾ ਹਰਜੋਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੋਜ਼ਾਨਾ ਟੀਮਾਂ ਭੇਜ ਕੇ ਫੌਗਿੰਗ, ਸਪਰੇਅ ਅਤੇ ਜਾਗਰੂਕਤਾ ਟੀਮਾਂ ਭੇਜਿਆ ਜਾ ਰਹੀਆ ਹਨ ਅਤੇ ਖਾਸ ਕਰਕੇ ਹੌਟ ਸਪੋਟ ਇਲਾਕਿਆ ਵਿਚ ਇਸਦਾ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਇਸ ਮੌਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕਿਹਾ ਕਿ ਜਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਪੋਸਟਰਾਂ, ਬੈਨਰਾ ਅਤੇ ਪੈਂਫਲਿਟ ਆਦਿ ਰਾਹੀਂ ਡੇਂਗੂ ਅਤੇ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰਪਾਲ ਕੌਰ, ਜਿਲ੍ਹਾ ਸਿਹਤ ਅਫ਼ਸਰ ਡਾ ਜਸਪਾਲ ਸਿੰਘ, ਜਿਲ੍ਹਾ ਟੀਕਾਕਰਣ ਅਫ਼ਸਰ ਡਾ ਰਸ਼ਮੀ ਵਿੱਜ, ਏ ਐਮ ਓ ਗੁਰਦੇਵ ਸਿੰਘ, ਪ੍ਰਿਤਪਾਲ ਸਿੰਘ, ਐਸ ਆਈ ਸੁਖਦੇਵ ਸਿੰਘ, ਗੁਰਕਿਰਨ ਸਿੰਘ, ਬਲਵਿੰਦਰ ਸਿੰਘ, ਹਰਕਮਲ ਸਿੰਘ, ਹਰਮੀਤ ਸਿੰਘ, ਰਣਜੋਤ ਸਿੰਘ, ਕੁਲਦੀਪ ਸਿੰਘ, ਸਮੇਤ ਸਮੂਹ ਸਟਾਫ਼ ਹਾਜਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button