Breaking NewsNews
Trending

ਮਹਿਰਾ ਵੈਲਫੇਅਰ ਬੋਰਡ ਬਨਾਉਣ ਲਈ ਮੁੱਖ ਮੰਤਰੀ ਸਾਹਿਬ ਦੇ ਨਾਮ ਤੇ ਦਿੱਤਾ ਮੰਗ ਪੱਤਰ —– ਰਾਜਾ

ਅੰਮ੍ਰਿਤਸਰ, 13 ਜੁਲਾਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਅੱਜ ਕਸ਼ਯਪ ਮਹਿਰਾ ਸਮਾਜ ਦਾ ਇਕ ਵਫਦ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਹਰਜਿੰਦਰ ਸਿੰਘ ਰਾਜਾ ਅਤੇ ਸਰਦਾਰ ਕਸ਼ਮੀਰ ਸਿੰਘ ਰੁਮਾਲਿਆਂ ਵਾਲੇ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਵੀ ਦੇ ਵਿਧਾਇਕ ਮੈਡਮ ਜੀਵਨ ਜੋਤ ਕੌਰ ਜੀ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ  ਪੰਜਾਬ ਸਰਕਾਰ  ਵੱਲੋਂ ਪੰਜਾਬ ਵਿੱਚ ਵਸਦੇ ਸਮੂਹ ਭਾਈਚਾਰਿਆਂ ਦੇ ਵੈਲਫੇਅਰ ਬੋਰਡ ਬਣਾਉਣ ਲਈ ਧੰਨਵਾਦ ਕੀਤਾ ਗਿਆ ਤੇ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਅਤੇ ਸਰਪ੍ਰਸਤ ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡੀ ਮਹਿਰਾ ਸਮਾਜ ਦੀ ਪੰਜਾਬ ਦੇ ਵਿੱਚ 40 ਲੱਖ ਦੇ ਕਰੀਬ ਜਨ ਸੰਖਿਆ ਹੈ ਜੋ ਕਿ ਇੰਨੀ ਵੱਡੀ ਜਨਸੰਖਿਆ ਵਾਲਾ ਕੋਈ ਵੀ ਸਮਾਜ ਕਿਸੇ ਵੀ ਸੂਬੇ ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਸਹਿਯੋਗੀ ਬਣ ਸਕਦਾ ਹੈ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਕੀ ਭਾਈਚਾਰਿਆਂ ਵਾਂਗ ਸਾਡੇ ਮਹਿਰਾ ਸਮਾਜ ਦਾ ਵੈਲਫੇਅਰ ਬੋਰਡ ਬਣਾ ਕੇ ਸਾਡੇ ਸਮਾਜ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾਉਣ ਲਈ ਬਹੁਤ ਵੱਡਾ ਹੁੰਗਾਰਾ ਮਿਲ ਸਕਦਾ ਹੈ ਇਸ ਗੱਲ ਤੇ ਹਲਕਾ ਵਿਧਾਇਕ ਸਾਹਿਬਾਂ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਮੈਂ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨੂੰ ਤੁਹਾਡੇ ਵੱਲੋਂ ਦਿੱਤਾ ਗਿਆ ਇਹ ਮੈਮੋਰੈਂਡਮ ਦੇ ਕੇ ਪੁਰਜੋਰ ਅਪੀਲ ਕਰਾਂਗੇ ਤੇ ਸਿਫਾਰਸ਼ ਵੀ ਕਰਾਂਗੀ ਕਿ ਇੰਨੇ ਵੱਡੇ ਭਾਈਚਾਰੇ ਨੂੰ ਵੀ ਬਣਦਾ ਮਾਣ ਸਤਿਕਾਰ ਦੇ ਕੇ ਉਹਨਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਵੇ ਅਤੇ ਇਡੇ ਵੱਡੇ ਵੋਟ ਬੈਂਕ ਵਾਲੇ ਭਾਈਚਾਰੇ ਨੂੰ ਆਪਣੇ ਨਾਲ ਜੋੜਿਆ ਜਾਵੇ ਇਸ ਮੌਕੇ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਪਰਮਜੀਤ ਸਿੰਘ ਸਰਪ੍ਰਸਤ, ਜਸਪਾਲ ਸਿੰਘ ਪਟਨਾ, ਬਲਦੇਵ ਸਿੰਘ ਪ੍ਰਧਾਨ, ਸੁਖਦੇਵ ਰਾਜ ਪਹਿਲਵਾਨ, ਸੁਖਵਿੰਦਰ ਸਿੰਘ ਬਾਊ ਜਿਲਾ ਪ੍ਰਧਾਨ, ਗੁਰਦੀਪ ਸਿੰਘ ਲਾਲੀ, ਵਾਰਿਸ ਰਾਜਪੂਤ ,ਮਨਜੀਤ ਸਿੰਘ ਕੈਸ਼ੀਅਰ ,ਆਦਿ ਸਾਥੀ ਵੀ ਹਾਜ਼ਰ ਸਨ

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button