Breaking NewsCONGRESSNewsPolitical News
Trending

ਦਿਨੇਸ਼ ਬੱਸੀ ਵੱਲੋਂ ਜਸਵਿੰਦਰ ਸ਼ੇਰਗਿੱਲ ਦਾ ਵਿਸ਼ੇਸ਼ ਸਨਮਾਨ, ਕਾਂਗਰਸ ਐੱਸ.ਸੀ. ਬੋਰਡ ਦੇ ਵਾਈਸ ਚੇਅਰਮੈਨ ਬਣਨ ’ਤੇ ਮੂੰਹ ਮਿੱਠਾ ਕਰਵਾ ਕੇ ਦਿੱਤੀਆਂ ਮੁਬਾਰਕਾਂ, ਕਿਹਾ– “ਮਿਹਨਤ ਅਤੇ ਵਫ਼ਾਦਾਰੀ ਦਾ ਮਿਲਿਆ ਸਨਮਾਨ

ਅੰਮ੍ਰਿਤਸਰ, 25 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਯੂਥ ਕਾਂਗਰਸ ਦੇ ਸਮੇਂ ਤੋਂ ਓਹਨਾਂ ਦੇ ਪੁਰਾਣੇ  ਸਾਥੀ ਕੌਂਸਲਰ ਜਸਵਿੰਦਰ ਸ਼ੇਰਗਿੱਲ ਜੀ ਨੂੰ ਕਾਂਗਰਸ ਐੱਸ.ਸੀ. ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿਨੇਸ਼ ਬੱਸੀ ਨੇ ਮੂੰਹ ਮਿੱਠਾ ਕਰਵਾ ਕੇ ਜਸਵਿੰਦਰ ਸ਼ੇਰਗਿੱਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਦਿਨੇਸ਼ ਬੱਸੀ ਨੇ ਕਿਹਾ ਕਿ ਜਸਵਿੰਦਰ ਸ਼ੇਰਗਿੱਲ ਹਮੇਸ਼ਾ ਤੋਂ ਹੀ ਪਾਰਟੀ ਦੇ ਇੱਕ ਸਮਰਪਿਤ, ਇਮਾਨਦਾਰ ਅਤੇ ਮਿਹਨਤੀ ਵਰਕਰ ਰਹੇ ਹਨ। ਉਹਨਾਂ ਨੇ ਯੂਥ ਕਾਂਗਰਸ ਤੋਂ ਲੈ ਕੇ ਅੱਜ ਤੱਕ ਹਰ ਮੰਚ ’ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਬੱਸੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਹਨਾਂ ਨੂੰ ਦਿੱਤੀ ਗਈ ਇਹ ਨਵੀਂ ਜ਼ਿੰਮੇਵਾਰੀ ਉਹਨਾਂ ਦੀ ਲੰਬੀ ਸੇਵਾ, ਨਿਸ਼ਠਾ ਅਤੇ ਵਫ਼ਾਦਾਰੀ ਦਾ ਸਨਮਾਨ ਹੈ।

ਉਹਨਾਂ ਕਿਹਾ ਕਿ ਜਸਵਿੰਦਰ ਸ਼ੇਰਗਿੱਲ ਵਰਗੇ ਮਿਹਨਤੀ ਆਗੂਆਂ ਨੂੰ ਅੱਗੇ ਲਿਆਂਦਾ ਜਾਣਾ ਪਾਰਟੀ ਲਈ ਵੀ ਮਜ਼ਬੂਤੀ ਦਾ ਸੰਕੇਤ ਹੈ ਅਤੇ ਇਸ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦਾ ਮਨੋਬਲ ਹੋਰ ਵਧਦਾ ਹੈ। ਦਿਨੇਸ਼ ਬੱਸੀ ਨੇ ਵਿਸ਼ਵਾਸ ਜਤਾਇਆ ਕਿ ਸ਼ੇਰਗਿੱਲ ਸਾਹਿਬ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਲੋਕਾਂ ਅਤੇ ਪਾਰਟੀ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ।

ਇਸ ਖ਼ੁਸ਼ੀ ਦੇ ਮੌਕੇ ਨਰਿੰਦਰ ਲਵ, ਰਾਜ , ਰਾਜਬੀਰ, ਮੰਗਾ ਅਤੇ ਸਾਗਰ ਸਮੇਤ ਕਈ ਸਤਿਕਾਰਯੋਗ ਸਾਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਾਰੇ ਸਾਥੀਆਂ ਵੱਲੋਂ ਜਸਵਿੰਦਰ ਸ਼ੇਰਗਿੱਲ ਜੀ ਨੂੰ ਫੁੱਲਾਂ ਅਤੇ ਮਿੱਠਾਈ ਨਾਲ ਸਨਮਾਨਿਤ ਕਰਦੇ ਹੋਏ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button