Breaking NewsCrimeNewsPolice News
Trending
25ਵੀਂ ਡੈਮੋਲੀਸ਼ਨ ਮੁਹਿੰਮ; ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਨਸ਼ਾ ਤਸਕਰ ਦੀ ਜਾਇਦਾਦ ਨੂੰ ਢਾਇਆ ਗਿਆ

ਅੰਮ੍ਰਿਤਸਰ, 12 ਜੂਨ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿਰੁੱਧ ਜਾਰੀ ਕਾਰਵਾਈ ਵਿੱਚ, ਨਗਰ ਨਿਗਮ ਅੰਮ੍ਰਿਤਸਰ ਨੇ *ਅੱਜ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ* ਵਿਖੇ ਸਥਿਤ ਇੱਕ ਜਾਣੇ-ਪਛਾਣੇ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀ ਜਾਇਦਾਦ ਨੂੰ ਢਾਹ ਦਿੱਤਾ।
ਢਾਹੀ ਗਈ ਜਾਇਦਾਦ ਸੁਖਦੇਵ ਸਿੰਘ ਉਰਫ਼ ਆਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ ਦੀ ਸੀ।ਉਸ ਵਿਰੁੱਧ NDPS ਐਕਟ ਤਹਿਤ ਕਈ ਮਾਮਲੇ ਦਰਜ ਹਨ
ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਰਵਰਤੋਂ ਵਿਰੁੱਧ ਕਾਰਵਾਈ ਤੇਜ਼ ਕੀਤੀ ਗਈ ਹੈ।




